Page8
Tempo:
ਨਮੋ ਜੋਗ ਜੋਗੇ ਸ੍ਵਰੰ ਪਰਮ ਸਿੱਧੇ ॥ ਨਮੋ ਰਾਜ ਰਾਜੇ ਸ੍ਵਰੰ ਪਰਮ ਬ੍ਰਿਧੇ ॥੫੧॥ ਨਮੋ ਸਸਤ੍ਰ ਪਾਣੇ ॥ ਨਮੋ ਅਸਤ੍ਰ ਮਾਣੇ ॥ ਨਮੋ ਪਰਮ ਗਿਆਤਾ ॥ ਨਮੋ ਲੋਕ ਮਾਤਾ ॥੫੨॥ ਅਭੇਖੀ ਅਭਰਮੀ ਅਭੋਗੀ ਅਭੁਗਤੇ ॥ ਨਮੋ ਜੋਗ ਜੋਗੇ ਸ੍ਵਰੰ ਪਰਮ ਜੁਗਤੇ ॥੫੩॥ ਨਮੋ ਨਿੱਤ ਨਾਰਾਇਣੇ ਕ੍ਰੂ¨ਰ ਕਰਮੇ ॥ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ॥੫੪॥ ਨਮੋ ਰੋਗ ਹਰਤਾ ॥ ਨਮੋ ਰਾਗ ਰੂਪੇ ॥ ਨਮੋ ਸਾਹ ਸਾਹੰ ॥ ਨਮੋ ਭੂਪ ਭੂਪੇ ॥੫੫॥ ਨਮੋ ਦਾਨ ਦਾਨੇ ॥ ਨਮੋ ਮਾਨ ਮਾਨੇ ॥ ਨਮੋ ਰੋਗ ਰੋਗੇ ਨਮਸਤੰ ਇਸਨਾਨੰ ॥੫੬॥ ਨਮੋ ਮੰਤ੍ਰ ਮੰਤ੍ਰੰ ॥ ਨਮੋ ਜੰਤ੍ਰ ਜੰਤ੍ਰੰ ॥ ਨਮੋ ਇਸਟ ਇਸਟੇ ॥ ਨਮੋ ਤੰਤ੍ਰ ਤੰਤ੍ਰੰ ॥੫੭॥ ਸਦਾ ਸੱਚਦਾਨੰਦ ਸਰਬੰ ਪ੍ਰਣਾਸੀ ॥ ਅਨੂਪੇ ਅਰੂਪੇ ਸਮਸਤੁਲਿ ਨਿਵਾਸੀ ॥੫੮॥ ਸਦਾ ਸਿਧਦਾ ਬੁਧਦਾ ਬ੍ਰਿਧ ਕਰਤਾ ॥ ਅਧੋ ਉਰਧ ਅਰਧੰ ਅਘੰ ਓਘ ਹਰਤਾ ॥੫੯॥ ਪਰਮ ਪਰਮ ਪਰਮੇਸ੍ਵਰੰ ਪ੍ਰੋਛ ਪਾਲੰ ॥ ਸਦਾ ਸਰਬਦਾ ਸਿੱਧ ਦਾਤਾ ਦਿਆਲੰ ॥੬੦॥ ਅਛੇਦੀ ਅਭੇਦੀ ਅਨਾਮੰ ਅਕਾਮੰ ॥ ਸਮਸਤੋ ਪਰਾਜੀ ਸਮਸਤਸਤੁ ਧਾਮੰ ॥੬੧॥ ਤੇਰਾ ਜੋਰੁ ॥ ਚਾਚਰੀ ਛੰਦ ॥ ਜਲੇ ਹੈਂ ॥ ਥਲੇ ਹੈਂ ॥ ਅਭੀਤ ਹੈਂ ॥ ਅਭੇ ਹੈਂ ॥ ॥੬੨॥ ਪ੍ਰਭੂ ਹੈਂ ॥ ਅਜੂ ਹੈਂ ॥ ਅਦੇਸ ਹੈਂ ॥ ਅਭੇਸ ਹੈਂ ॥੬੩॥