Page17
Tempo:
ਚਾਚਰੀ ਛੰਦ ॥ ਅਭੰਗ ਹੈਂ ॥ ਅਨੰਗ ਹੈਂ ॥ ਅਭੇਖ ਹੈਂ ॥ ਅਲੇਖ ਹੈਂ ॥੧੩੩॥ ਅਭਰਮ ਹੈਂ ॥ ਅਕਰਮ ਹੈਂ ॥ ਅਨਾਦਿ ਹੈਂ ॥ ਜੁਗਾਦਿ ਹੈਂ ॥੧੩੪॥ ਅਜੈ ਹੈਂ ॥ ਅਬੈ ਹੈਂ ॥ ਅਭੂਤ ਹੈਂ ॥ ਅਧੂਤ ਹੈਂ ॥੧੩੫॥ ਅਨਾਸ ਹੈਂ ॥ ਉਦਾਸ ਹੈਂ ॥ ਅਧੰਧ ਹੈਂ ॥ ਅਬੰਧ ਹੈਂ ॥੧੩੬॥ ਅਭਗਤ ਹੈਂ ॥ ਬਿਰਕਤ ਹੈਂ ॥ ਅਨਾਸ ਹੈਂ ॥ ਪ੍ਰਕਾਸ ਹੈਂ ॥੧੩੭॥ ਨਿਚਿੰਤ ਹੈਂ ॥ ਸੁਨਿੰਤ ਹੈਂ ॥ ਅਲਿੱਖ ਹੈਂ ॥ ਅਦਿੱਖ ਹੈਂ ॥੧੩੮॥ ਅਲੇਖ ਹੈਂ ॥ ਅਭੇਖ ਹੈਂ ॥ ਅਢਾਹ ਹੈਂ ॥ ਅਗਾਹ ਹੈਂ ॥੧੩੯॥ ਅਸੰਭ ਹੈਂ ॥ ਅਗੰਭ ਹੈਂ ॥ ਅਨੀਲ ਹੈਂ ॥ ਅਨਾਦਿ ਹੈਂ ॥੧੪੦॥ ਅਨਿੱਤ ਹੈਂ ॥ ਸੁਨਿੱਤ ਹੈਂ ॥ ਅਜਾਤ ਹੈਂ ॥ ਅਜਾਦ ਹੈਂ ॥੧੪੧॥